ਮੋਗਾ ( ਜਸਟਿਸ ਨਿਊਜ਼ )
ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਜਿਲ੍ਹਾ ਮੋਗਾ ਵਿੱਚ ਮਾਲ ਵਿਭਾਗ ਨੂੰ ਡਿਜ਼ੀਟਲ ਕਰਾਪ ਸਰਵੇ ਲਈ ਪ੍ਰਾਈਵੇਟ ਸਰਵੇਅਰਾਂ ਨੂੰ ਆਰਜ਼ੀ ਤੌਰ ਤੇ ਲੱਗਭਗ ਇੱਕ ਮਹੀਨੇ ਲਈ ਨਿਯੁਕਤ ਕੀਤਾ ਜਾਣਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਤ ਸੇਤੀਆ ਜੀ ਵੱਲੋ ਸਾਂਝੀ ਕੀਤੀ ਗਈ ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸਰਵੇਅਰਾਂ ਨੂੰ 10/-ਰੁਪਏ ਪ੍ਰਤੀ ਅਪਰੂਵਡ ਸਰਵੇ ਮਿਲਣਗੇ। ਇਹ ਸਰਵੇ 01 ਅਗਸਤ 2025 ਤੋਂ ਸ਼ੁਰੂ ਕੀਤਾ ਜਾਣਾ ਹੈ। ਪ੍ਰਾਈਵੇਟ ਸਰਵੇਅਰ ਦੀਆਂ 550 ਅਸਾਮੀਆਂ ਲਈ 12ਵੀਂ ਪਾਸ ਉਮੀਦਵਾਰ ਜਿਨ੍ਹਾਂ ਕੋਲ ਆਪਣਾ Android ਫੋਨ ਹੋਵੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਉਮੀਦਵਾਰ ਸਰਵੇ ਦੌਰਾਨ 15 ਤੋਂ 20 ਹਜ਼ਾਰ ਰੁਪਏ ਮਹੀਨਾ ਕਮਾ ਸਕਦੇ ਹਨ। ਉਨ੍ਹਾ ਦੱਸਿਆ ਕਿ ਪ੍ਰਾਈਵੇਟ ਸਰਵੇਅਰ ਦੀ ਅਸਾਮੀ ਲਈ ਚਾਹਵਾਨ ਉਮੀਦਵਾਰ https://forms.gle/ da3tjC8SeYtLLfS77 (Google Form) ਤੇ 28 ਜੁਲਾਈ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਲਿੰਕ ਐਨ.ਆਈ.ਸੀ ਮੋਗਾ ਦੀ ਵੈਬਸਾਈਟ ਤੇ ਵੀ ਅਪਲੋਡ ਕੀਤਾ ਗਿਆ ਹੈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 77174-20206 ਤੇ ਸੰਪਰਕ ਕੀਤਾ ਜਾ ਸਕਦਾ ਹੈ।
—
Please also follow our official channels for more news and information
Leave a Reply